fbpx

What is On-Grid solar power System?

ਸੂਰਜੀ ਉਰਜਾ ਪ੍ਰਣਾਲੀਆਂ: ਔਨ-ਗ੍ਰਿਡ, ਆਫ-ਗ੍ਰਿਡ ਅਤੇ ਹਾਈਬ੍ਰਿਡ

ਸੂਰਜੀ ਉਰਜਾ ਪ੍ਰਣਾਲੀਆਂ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਔਨ-ਗ੍ਰਿਡ, ਆਫ-ਗ੍ਰਿਡ ਅਤੇ ਹਾਈਬ੍ਰਿਡ। ਹਰ ਪ੍ਰਣਾਲੀ ਦੀ ਆਪਣੀ ਵਿਸ਼ੇਸ਼ਤਾਵਾਂ ਅਤੇ ਲਾਭ ਹਨ। ਆਓ, ਅਸੀਂ Ongrid ਸਿਸਟਮ ਦੇ ਲਾਭਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ।

Solarx Enterprises

99883-85885

99884-85885

1.ਔਨ-ਗ੍ਰਿਡ ਸਿਸਟਮ (On-Grid System)

ਔਨ-ਗ੍ਰਿਡ ਸਿਸਟਮ ਉਹ ਸਿਸਟਮ ਹੁੰਦੇ ਹਨ ਜੋ ਸਿੱਧੇ ਤੌਰ ‘ਤੇ ਬਿਜਲੀ ਗ੍ਰਿਡ ਨਾਲ ਜੁੜੇ ਹੁੰਦੇ ਹਨ। ਇਹ  ਸਿਸਟਮ ਸੂਰਜੀ ਉਰਜਾ ਨੂੰ ਬਿਜਲੀ ਵਿੱਚ ਬਦਲ ਕੇ ਗ੍ਰਿਡ ਵਿੱਚ ਭੇਜਦੇ ਹਨ। ਜਦੋਂ ਸਿਸਟਮ ਵੱਲੋਂ ਉਤਪਾਦਿਤ ਬਿਜਲੀ ਘਰ ਦੀ ਲੋੜ ਤੋਂ ਵੱਧ ਹੁੰਦੀ ਹੈ, ਤਾਂ ਇਹ ਬਿਜਲੀ ਗ੍ਰਿਡ ਵਿੱਚ ਭੇਜ ਦਿੱਤੀ ਜਾਂਦੀ ਹੈ ਅਤੇ ਇਸ ਲਈ ਬਿਜਲੀ ਬਿੱਲ ਵਿੱਚ ਕ੍ਰੈਡਿਟ ਮਿਲਦਾ ਹੈ। ਇਸਨੂੰ ਨੈੱਟ ਮੀਟਰਿੰਗ ਕਹਿੰਦੇ ਹਨ।

ਓਨ-ਗ੍ਰਿਡ ਸਿਸਟਮ ਦੇ ਮੁੱਖ ਹਿੱਸੇ

  • ਸੋਲਰ ਪੈਨਲ: ਇਹ ਪੈਨਲ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਕਰੰਟ (DC) ਵਿੱਚ ਬਦਲਦੇ ਹਨ।
  • ਇਨਵਰਟਰ: ਇਹ DC ਕਰੰਟ ਨੂੰ ਐਲਟਰਨੇਟਿੰਗ ਕਰੰਟ (AC) ਵਿੱਚ ਬਦਲਦਾ ਹੈ, ਜੋ ਕਿ ਘਰਾਂ ਅਤੇ ਕਾਰੋਬਾਰਾਂ ਵਿੱਚ ਵਰਤੀ ਜਾਂਦੀ ਹੈ।
  • ਬਾਇ-ਡਾਇਰੈਕਸ਼ਨਲ ਮੀਟਰ: ਇਹ ਮੀਟਰ ਗ੍ਰਿਡ ਵਿੱਚ ਭੇਜੀ ਜਾਂਦੀ ਅਤੇ ਗ੍ਰਿਡ ਤੋਂ ਖਪਤ ਕੀਤੀ ਜਾਂਦੀ ਬਿਜਲੀ ਦੀ ਮਾਪ ਕਰਦਾ ਹੈ।
  • ਯੂਟਿਲਿਟੀ ਗ੍ਰਿਡ: ਇਹ ਸਥਾਨਕ ਬਿਜਲੀ ਸਪਲਾਈ ਨੈੱਟਵਰਕ ਹੈ ਜੋ ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਪਹੁੰਚਾਉਂਦਾ ਹੈ।

ਓਨ-ਗ੍ਰਿਡ ਸਿਸਟਮ ਦੇ ਲਾਭ

  • ਖਰਚਾ ਘਟਾਉਣਾ: ਓਨ-ਗ੍ਰਿਡ ਸਿਸਟਮ ਦੀ ਲਾਗਤ ਘੱਟ ਹੁੰਦੀ ਹੈ ਕਿਉਂਕਿ ਇਸ ਵਿੱਚ ਬੈਟਰੀਆਂ ਦੀ ਲੋੜ ਨਹੀਂ ਹੁੰਦੀ।
  • ਬਿਜਲੀ ਬਿੱਲਾਂ ਵਿੱਚ ਕਮੀ: ਆਪਣੇ ਘਰ ਜਾਂ ਕਾਰੋਬਾਰ ਲਈ ਬਿਜਲੀ ਪੈਦਾ ਕਰਕੇ, ਤੁਸੀਂ ਗ੍ਰਿਡ ਤੋਂ ਘੱਟ ਬਿਜਲੀ ਖਪਾਉਂਦੇ ਹੋ, ਜਿਸ ਨਾਲ ਬਿਜਲੀ ਬਿੱਲਾਂ ਵਿੱਚ ਕਮੀ ਆਉਂਦੀ ਹੈ।
  • ਕਮ ਰੱਖ-ਰਖਾਅ: ਓਨ-ਗ੍ਰਿਡ ਸਿਸਟਮ ਦੀ ਰੱਖ-ਰਖਾਅ ਘੱਟ ਹੁੰਦੀ ਹੈ ਕਿਉਂਕਿ ਇਸ ਵਿੱਚ ਬੈਟਰੀਆਂ ਦੀ ਲੋੜ ਨਹੀਂ ਹੁੰਦੀ।

ਓਨ-ਗ੍ਰਿਡ ਸਿਸਟਮ ਦੇ ਨੁਕਸਾਨ

  • ਬਿਜਲੀ ਕੱਟਣ ਦੇ ਸਮੇਂ: ਜਦੋਂ ਗ੍ਰਿਡ ਬੰਦ ਹੁੰਦੀ ਹੈ, ਤਾਂ ਓਨ-ਗ੍ਰਿਡ ਸਿਸਟਮ ਵੀ ਬੰਦ ਹੋ ਜਾਂਦਾ ਹੈ।

ਮਹੀਨਾਵਾਰ ਗਣਨਾ ਕਰਨ ਲਈ, ਆਓ ਇੱਕ ਉਦਾਹਰਣ ਦੇਖੀਏ:

ਇੱਕ ਓਨਗ੍ਰਿਡ ਸਿਸਟਮ ਦੀ ਮਹੀਨਾਵਾਰ ਗਣਨਾ ਕਰਨ ਲਈ, ਅਸੀਂ ਕੁਝ ਮੁੱਖ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ:-:

ਸਿਸਟਮ ਦੀ ਸਮਰੱਥਾ (kW): ਇਹ ਤੁਹਾਡੇ ਸਿਸਟਮ ਦੀ ਕੁੱਲ ਸਮਰੱਥਾ ਹੈ। ਉਦਾਹਰਣ ਲਈ, 5 kW ਦਾ ਸਿਸਟਮ।

ਸੂਰਜੀ ਉਰਜਾ ਦੀ ਉਪਲਬਧਤਾ: ਇਹ ਤੁਹਾਡੇ ਖੇਤਰ ਵਿੱਚ ਪ੍ਰਤੀ ਦਿਨ ਸੂਰਜੀ ਘੰਟਿਆਂ ਦੀ ਗਿਣਤੀ ਹੈ। ਪੰਜਾਬ ਵਿੱਚ ਇਹ ਲਗਭਗ 5-6 ਘੰਟੇ ਪ੍ਰਤੀ ਦਿਨ ਹੈ।

ਬਿਜਲੀ ਉਤਪਾਦਨ: ਅਗਰ ਦਿਨ ਵਿਚ 5 ਤੋ 6 ਘੰਟੇ ਸੂਰਜ ਨਿਕਲਦਾ ਹੈ ਤਾਂ Ongrid ਸੋਲਰ ਲਗਭਗ 5 ਯੂਨਿਟ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 5 ਕਿਲੋਵਾਟ ਦਾ ਸੋਲਰ ਸਿਸਟਮ 25 ਯੂਨਿਟ ਰੋਜ਼ ਪੈਦਾ ਕਰੇਗਾ।

ਗਣਨਾ ਦਾ ਉਦਾਹਰਣ
ਉਦਾਹਰਣ ਲਈ:

• ਸਸਿਟਮ ਦੀ ਸਮਰੱਥਾ: 5 KW
• ਸੂਰਜੀ ਘੰਟੇ: 5-6 ਘੰਟੇ ਪ੍ਰਤੀ ਦਿਨ
• ਕੁੱਲ ਬਿਜਲੀ ਪੈਦਾ ਕੀਤੀ : 25 ਯੂਨਿਟ
ਮਹੀਨਾਵਾਰ ਉਤਪਾਦਨ:
• ਇੱਕ 5 K Wਦਾ ਓਨ-ਗ੍ਰਡਿ ਸਸਿਟਮ ਮਹੀਨੇ ਲਗਭਗ 750 ਯੂਨਿਟ ਬਜਿਲੀ ਉਤਪਾਦਨ ਕਰ ਸਕਦਾ ਹੈ।
• 5 ਕਿਲੋਵਾਟ=25 ਯੂਨਿਟ ਪ੍ਰਤੀ ਦਿਨ X 30 ਦਿਨ = 750 ਯਨਿਟ ਪ੍ਰਤੀ ਮਹੀਨਾਂ ਬਣਦੇ ਹਾਂ ਪਰ ਮੋਸਮ ਦੀ ਵਾਧ ਘਾਟ ਕਰਕੇ ਜਾਂ ਮਹੀਂਨੇ ਵਿਚ ਕੁਝ ਸਮਾਂ ਦਿਨ ਸਮੇਂ ਬਿਜਲੀ ਬੰਦ ਰਹਿਣ ਕਰਕੇ 650/- ਯੂਨਿਟ ਪੈਦਾ ਹੋਏ ।

ਬਿਜਲੀ ਬਿੱਲ ਵਿੱਚ ਬਚਤ:-

ਸੋਲਰ ਸਿਸਟਮ ਲਗਵਾਉਣ ਤੋ ਪਹਿਲਾ:-

ਫਰਜ਼ ਕਰੋ ਜਦ ਤੁਸੀ ਸੋਲਰ ਸਿਸਟਮ ਨਹੀ ਲਗਵਾਇਆ ਦਾ ਤੂਹਾਡੀ 2 ਮਹੀਨੇ ਦੀ ਬਿਜਲੀ ਦੀ ਖਪਤ 1500 ਯੂਨਿਟ ਹੈ ਤਾਂ ਤੁਹਾਡੀ ਮਹੀਨੇ ਦੀ ਖਪਤ 750 ਯੂਨਿਟ ਬਣੀ। ਤਾਂ ਤੁਹਾਡਾ ਬਿਜਲੀ 750 X 7 ਰੁਪਏ =5250/- ਰੁਪਏ ਪ੍ਰਤੀ ਮਹੀਨਾ ਬਿੱਲ ਆਵੇਗਾ।

ਨੋਟ:- ਸਰਕਾਰ ਵੱਲੋ 300 ਯੂਨਿਟ ਵਾਲੀ ਸਕੀਮ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਸਰਕਾਰ ਕੋਲੋ ਤੁਸੀ ਮਹੀਨੇ ਵਿਚ ਬਿਜਲੀ ਖਪਤ 300 ਯੂੀਨਟ ਤੋ ਘੱਟ ਜਾਂਦੀ ਹੈ।
ਆਓੁ ਸਮਝਦੇ ਹਾਂ ਕਿ Ongrid  ਸਿਸਟਮ ਲਗਵਾਉਣ ਨਾਲ ਤੁਹਾਡਾ ਬਿਜਲੀ ਦਾ ਬਿੱਲ ਘੱਟ ਕਿੱਦਾ ਹੋਵੇਗਾ:-
ਜਿਦਾ ਕਿ ਆਪਾ ਉਪਰ ਤੁਹਾਡੀ ਮਹੀਨੇ ਦੀ ਖਪਤ 750 ਯੂਨਿਟ ਮੰਨੀ ਉਸ ਹਿਸਾਬ ਨਾਲ ਤੁਹਾਡਾ ਮਹੀਨੇ ਦਾ ਬਿਜਲੀ ਦਾ ਬਿੱਲ 5250/- ਰੁਪਏ ਬਣਦਾ ਹੈ ਪਰ ਜੇਕਰ ਤੁਸੀ 5 KW ਦਾ ਸੋਲਰ ਸਿਸਟਮ ਲਗਵਾਉਦੇ ਹੋ ਤਾਂ :-
ਤੁਸੀ ਮਹੀਨੇ ਵਿਚ ਖਪਤ ਕੀਤਾ =750 ਯੂਨਿਟ
ਸੋਲਰ ਨੇ ਪੈਦਾ ਕੀਤੇ = 650 ਯੂਨਿਟ
ਬਾਕੀ ਬਚੇ ਯੂਨਿਟ =100 ਯੂਨਿਟ
ਬਿਜਲੀ ਦਾ ਬਿੱਲ=100X7=700/-Rs(ਤਾਂ ਤੂਹਾਨੂੰ ਬਿਜਲੀ ਦਾ ਬਿੱਲ ਸਿਰਫ 700/- ਰੁਪਏ ਆਵੇਗਾ)
ਕੁੱਲ ਬਚਤ= 5250-700= 4550/- ਰੁਪਏ( ਮਤਲਬ 5 Kw ਦੇ ਸਿਸਟਮ ਨੇ ਤੁਹਾਡੇ 4550/- ਰੁਪਏ ਪ੍ਰਤੀ ਮਹੀਨਾ ਬਚਤ ਕੀਤੀ)

ਆਓ ਜਾਣਦੇ ਹਾਂ Ongrid ਸਿਸਟਮ ਬਾਰੇ ਲੋਕਾਂ ਵੱਲੋ ਵੱਖ ਵੱਖ ਤਰਾਂ ਦੇ ਪੁੱਛੇ ਜਾਣ ਵਾਲੇ ਸਵਾਲ:-
ਸ਼ਵਾਲ:- ਜੇਕਰ ਸਾਡੀ ਬਿਜਲੀ ਵੱਧ ਬਣੀ ਤਾਂ ਕਿ ਬਿਜਲੀ ਬੋਰਡ ਸਾਨੂੰ ਪੈਸੇ ਦੇਵੇਗਾ ਜਾਂ ਉਹਨਾ ਯੂਨਿਟਾ ਦਾ ਕੀ ਹੋਵੇਗਾ।
ਜੁਵਾਬ:- ਇਸ ਉਪਰ ਵੀ ਬਿਜਲੀ ਬੋਰਡ ਤੂਹਾਨੂੰ ਖਾਸ ਸਹੂਲਤ ਦਿੰਦਾ ਹੈ ਕਿ ਜੇਕਰ ਤੁਹਾਡੀ ਵੱਧ ਬਿਜਲੀ ਬਿਜਲੀ ਬੋਰਡ ਵੱਲ ਚਲੀ ਜਾਂਦੀ ਹੈ ਤਾਂ ਵੱਧ ਗਏ ਯੂਨਿਟ ਤੁਹਾਡੇ ਅਗਲੇ ਮਹੀਨੇ ਦੇ ਬਿੱਲ ਵਿਚ ਤੁਹਡੀ ਖਪਤ ਵਿਚੋ ਘਟਾ ਦਿੱਤੇ ਜਾਂਦੇ ਹਨ ਪਰ ਜੇਕਰ ਫਿਰ ਵੀ ਤੁਹਡੇ ਯੂਨਿਟ ਵਧਦੇ ਹਨ ਤਾ ਇਹਨਾਂ ਹਰ ਮਹੀਨੇ ਵਧੇ ਯੂਨਿਟ ਨੂੰ ਤੁਸੀ ਇਕ ਸਾਲ ਤੱਕ ਵਰਤ ਸਕਦੇ ਜੋ ਇਸ ਦਾ ਸਾਈਕਲ 1 ਅਕਤੂਬਰ ਤੋ ਲੈ ਕੇ 30 ਸਤੰਬਰ ਤੱਕ ਹੁੰਦਾ ਹੈ,
ਸਵਾਲ:- ਕੀ ਸੋਲਰ ਸਿਸਟਮ ਲਗਵਾਉਣ ਨਾਲ ਸਰਕਾਰ ਵਾਲੀ 300/- ਯੂਨਿਟ ਵਾਲੀ ਸਕੀਮ ਲਾਗੂ ਰਹੇਗੀ?
ਜਵਾਬ:- ਹਾਂ ਜੀ, ਜਿਸ ਤਰਾਂ ਕਿ ਤੂਹਾਨੂੰ ਪਤਾ ਹੀ ਹੈ ਕਿ ਸਰਕਾਰ ਸਿਰਫ ਉਹਨਾਂ ਖਪਤਕਾਰਾ ਦਾ ਬਿਜਲੀ ਦਾ ਬਿੱਲ ZERO ਕਰਦੀ ਹੈ ਜਿਹਨਾਂ ਨੇ ਮਹੀਨੇ ਵਿਚ 300/- ਯੂਨਿਟ ਤੋ ਘੱਟ ਖਪਤ ਕੀਤੀ ਹੁੰਦੀ ਹੈ,ਸੋ ਸੋਲਰ ਸਿਸਟਮ ਲਗਵਾਉਣ ਤੋ ਬਾਅਦ ਵੀ ਜੇਕਰ ਤੁਸੀ 300/- ਯੂੀਨਟ ਤੋ ਘੱਟ ਖਪਤ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ZERO ਆਵੇਗਾ ਅਤੇ ਸੋਲਰ ਵੱਲੋ ਬਣਾਏ ਵਾਧੂ ਯੂਨਿਟ ਤੁਹਾਡੇ ਆਗਲੇ ਬਿੱਲ ਵਿਚ ਜੋੜ ਦਿੱਤੇ ਜਾਣਗੇ।
ਸਵਾਲ:- ਕੀ Ongrid ਸੋਲਰ ਸਿਸਟਮ ਨਾਲ ਬੈਟਰੀਆ ਲਗਦੀਆ ਹਨ?
ਜੁਆਬ:- ਨਹੀ ਜੀ, ਕਿਓ ਕਿ Ongrid ਸਿਸਟਮ ਬਿਜਲੀ ਨਾਲ ਜੁੜਿਆ ਹੁੰਦਾ ਹੈ ਇਸ ਲਈ ਇਸ ਨਾਲ ਕੋਈ ਬੈਟਰੀ ਨਹੀ ਲਗਦੀ।

ਸਰਕਾਰ ਦੀ ਸਹਾਇਤਾ: ਸਰਕਾਰ ਵੱਲੋਂ ਸਬਸਿਡੀ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਸਬਸਿਡੀ

ਸੂਰਜੀ ਊਰਜਾ ਸਿਸਟਮ ਲਈ ਸਬਸਿਡੀ ਉਪਲਬਧ ਹੈ। ਉਦਾਹਰਣ ਲਈ:

– 1 ਕਿਲੋਵਾਟ ਸਿਸਟਮ ਲਈ ₹30,000/- ਦੀ ਸਬਸਿਡੀ।

– 2 ਕਿਲੋਵਾਟ ਸਿਸਟਮ ਲਈ ₹60,000/- ਦੀ ਸਬਸਿਡੀ।

– 3 ਕਿਲੋਵਾਟ ਜਾਂ ਇਸ ਤੋਂ ਵੱਧ ਲਈ ₹78,000/- ਦੀ ਸਬਸਿਡੀ।

ਨਤੀਜਾ

ਓਨ-ਗ੍ਰਿਡ ਸਿਸਟਮ ਇੱਕ ਵਧੀਆ ਵਿਕਲਪ ਹੈ ਜੋ ਬਿਜਲੀ ਬਿੱਲਾਂ ਵਿੱਚ ਕਮੀ ਲਿਆਉਂਦਾ ਹੈ ਅਤੇ ਵਾਤਾਵਰਣ ਲਈ ਵੀ ਫਾਇਦਾਮੰਦ ਹੈ। ਹਾਲਾਂਕਿ, ਇਸਦੇ ਕੁਝ ਨੁਕਸਾਨ ਵੀ ਹਨ, ਪਰ ਇਹ ਸਿਸਟਮ ਘਰਾਂ ਅਤੇ ਕਾਰੋਬਾਰਾਂ ਲਈ ਇੱਕ ਸਥਿਰ ਅਤੇ ਸਾਫ ਸੂਤਰਾ ਬਿਜਲੀ ਸ੍ਰੋਤ ਪ੍ਰਦਾਨ ਕਰਦਾ ਹੈ।


ਹੇਠਾਂ ਦਿੱਤੇ Link ਤੇ ਕਲਿੱਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਸਰਕਾਰੀ ਸਬਸਿਟੀ ਲਈ ਅਪਲਾਈ ਕਰਵਾ ਸਕਦੇ ਹੋ।

ਅਗਰ ਤੂਹਾਨੂੰ ਇਹ ਜਾਣਕਾਰੀ ਵਧੀਆਂ ਲੱਗੀ ਤਾਂ ਹੇਠਾਂ ਦਿੱਤੇ Link ਤੇ ਕਲਿੱਕ ਕਰਕੇ ਤੁਸੀ ਇਸ ਨੂੰ Whatsapp ਰਾਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾ ਨੂੰ ਭੇਜ ਸਕਦੇ ਹੋ

Scroll to Top